Sheesha Pamma Dumewal Video HD

Video: Sheesha Pamma Dumewal Video HD

Sheesha Pamma Dumewal Video HD Punjabi.


Video Details

VideoSheesha
Artist

Pamma Dumewal

Music Sukhpal Darshan
Lyrics Mintu Gurusaria
Label Black Bee Music
Category Punjabi

Sheesha Song by Pamma Dumewal New Punjabi Video Song 2020 HD
#pammadumewal #mintugurusari #PunjabiVideosongs

——————————————

♫Song : Shisha (ਸ਼ੀਸ਼ਾ)
♫Singer : Pamma Dumewal (ਪੰਮਾ ਡੁੰਮੇਵਾਲ)
♫Lyrics : Mintu Gurusaria (ਮਿੰਟੂ ਗੁਰੂਸਰੀਆ )
♫Music : Sukhpal Darshan (Dollar D) (ਸੁਖਪਾਲ ਦਰਸ਼ਨ- ਡੌਲਰ ਡੀ)
♫Lyrical Video : BN Creationz (ਬੀ ਐਨ ਕ੍ਰਿਏਸ੍ਹ੍ਨ੍ਜ਼)
♫Composition : Hardeep Atwal (ਹਰਦੀਪ ਅਟਵਾਲ)
♫Concept & Presentation : Sukhpal Darshan
♫Label : Black Bee Music (ਬਲੈਕ ਬੀ ਮਿਊਜ਼ਿਕ)

Sheesha Song Lyrics

ਸ਼ਹਿਰ ਤੇਰੇ ਦੇ ਲੋਕ ਵੇ ਮਿੱਤਰਾ ਬੜੇ ਹੀ ਮਾੜੇ ਨੇ ,
ਮੈਂ ਵਿਖਾਇਆ ਸ਼ੀਸ਼ਾ ਤੇ ਇਨ੍ਹਾਂ ਪੱਥਰ ਮਾਰੇ ਨੇ ।

ਮੁਫ਼ਲਸ ਮਾਈ ਦਾ ਓ ਮਰ ਗਿਆ ਪੁੱਤ, ਹਾਏ ਕਿਸੇ ਨੂੰ ਨਾ ਕੋਈ ਫਰਕ ਪਿਆ,
ਓਧਰ ਸ਼ਾਹ ਦੀ ਓਏ ਕੁੱਤੀ ਸੂਈ, ਵਧਾਈਆਂ ਹਰ ਕੋਈ ਦੇਣ ਗਿਆ।
ਚਿਹਰੇ ਚੋਪੜ ਕੇ ਰੱਖਦੇ, ਪਰ ਮਨਾਂ ‘ਚ ਗਾਰੇ ਨੇ,
ਮੈਂ ਵਿਖਾਇਆ ਸ਼ੀਸ਼ਾ ਤੇ ਇਨ੍ਹਾਂ ਪੱਥਰ ਮਾਰੇ ਨੇ
ਸ਼ਹਿਰ ਤੇਰੇ ਦੇ ਮਿੱਤਰਾ ਲੋਕ ਬੜੇ ਹੀ ਮਾੜੇ ਨੇ ।

ਨਾਮ ਸ਼ਹਿਰ ਤੇਰੇ ਦੇ ਲੋਕਾਂ ਦੇ, ਨਾਵਾਂ ਨਾਲ ਅਹੁਦੇ-ਗੋਤਾਂ ਤੇ ਗੋਤਾਂ ਵਿਚ ਗੁਮਾਨ ਭਰੇ
ਉਹਨੇ ਸਭ ਅੰਦਰ ਇੱਕ ਜੋਤ ਧਰੀ ਸੀ ਤੇ ਇਨ੍ਹਾਂ ਅੱਡੋ-ਅੱਡ ਬਣਾ ਕੇ ਸ਼ਮਸ਼ਾਨ ਧਰੇ
ਆਪੇ ਕਹਿੰਦੇ ਉਹ ਇੱਕੋ ਹੈ, ਫਿਰ ਉਸੇ ਦੇ ਉੱਚੇ-ਨੀਵੇਂ ਕੱਦ ਨੂੰ ਲੈ ਕੇ ਉਸੇ ਦੇ ਇਨਸਾਨ ਲੜੇ
ਮੈਂ ਗਿਆ ਛੁਡਾਵਣ ਤਾਂ ਮੈਨੂੰ ਪੁੱਛਣ ਲੱਗੇ, ਓਏ ! ਤੂੰ ਜੰਮਿਆ ਕਿਸ ਜਾਤ ‘ਚ, ਕਿਸ ਖਾਨਦਾਨ ਘਰੇ ?
ਮੈਂ ਮੁਰਦੇ ਵਾਂਗ ਚੁੱਪ ਹੋ ਗਿਆ
ਜੀਕਣ ਬਰਫ ‘ਚ ਰੁੱਖ ਹੋ ਗਿਆ
ਫੇਰ ਮੈਂ ਤਾੜੀ ਮਾਰ ਕੇ ਹੱਸਿਆ
ਸਭ ਨੂੰ ਦਿਲ ਖੋਲ੍ਹ ਕੇ ਦੱਸਿਆ
ਮੈਂ ਬੁੱਝ ਗਿਆ
ਮੈਨੂੰ ਸੁੱਝ ਗਿਆ
ਕਿਵੇਂ ਅਕਲ ਦੇ ਅੰਨ੍ਹਿਆਂ ਖੋਤੇ ਵੀ ਰਾਜ ‘ਤੇ ਚਾੜ੍ਹੇ ਆ
‘ਗੁਰੂਸਰੀਏ’ ਵਿਖਾਇਆ ਸ਼ੀਸ਼ਾ ਤਾਂ ਇਨ੍ਹਾਂ ਪੱਥਰ ਮਾਰੇ ਆ …….

ਪੱਥਰਾਂ ਉੱਤੇ ਫੁੱਲ ਜਹਾਜ਼ਾਂ ਸੁੱਟੇ, ਸੜਕ ‘ਤੇ ਕਿਰਤੀ ਮਰ ਗਿਆ ਏ,
ਭੁੱਖੇ ਢਿੱਡ ਦੀ ਤਲੀ ‘ਤੇ ਗੱਪੀ, ਗੱਲਾਂ ਦਾ ਬਰਗਰ ਧਰ ਗਿਆ ਏ।
ਮੁਸ਼ਕ ਮਾਰਿਆ ਲੀਰਾਂ, ਜਦ ਵੀ ਖਿੱਦੂ ਪਾੜੇ ਨੇ,
ਮੈਂ ਵਿਖਾਇਆ ਸ਼ੀਸ਼ਾ ਤੇ ਇਨ੍ਹਾਂ ਪੱਥਰ ਮਾਰੇ ਨੇ..
‘ਮਿੰਟੂ’ ਵਿਖਾਇਆ ਸ਼ੀਸ਼ਾ ਤੇ ਇਨ੍ਹਾਂ ਪੱਥਰ ਮਾਰੇ ਨੇ ..
ਮੈਂ ਵਿਖਾਇਆ ਸ਼ੀਸ਼ਾ ਤੇ ਇਨ੍ਹਾਂ ਪੱਥਰ ਮਾਰੇ ਨੇ..
ਸ਼ਹਿਰ ਤੇਰੇ ਦੇ ਲੋਕ ……..
– ਮਿੰਟੂ ਗੁਰੂਸਰੀਆ

New official Punjabi music Video song HD 2020: Sheesha by the Singer Pamma Dumewal. Music composed by Sukhpal Darshan. Sheesha Lyrics written by Mintu Gurusaria.